SBS Punjabi - ਐਸ ਬੀ ਐਸ ਪੰਜਾਬੀ

ਆਸਟ੍ਰੇਲੀਆਈ ਫਿਲਮ ਨਿਰਮਾਤਾ ਫਿਲਿਪ ਨੋਇਸ ਨੂੰ ਭਾਰਤ ਵਿੱਚ ਦਿੱਤਾ ਜਾਏਗਾ 'ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ'

Listen on

Episode notes

ਭਾਰਤ ਦੇ ਗੋਆ ਵਿੱਚ 20-28 ਨਵੰਬਰ, 2024 ਤੱਕ ਚਲ ਰਹੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦੇ 55ਵੇਂ ਐਡੀਸ਼ਨ ਲਈ ਆਸਟ੍ਰੇਲੀਆ ਨੂੰ 'ਫ਼ੋਕੱਸ ਕੰਟਰੀ' ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਹ ਐਲਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਸਹਿ-ਨਿਰਮਾਣ ਸੰਧੀ ਦੀ ਹਾਲ ਹੀ ਵਿੱਚ ਹੋਈ ਪ੍ਰਵਾਨਗੀ ਤੋਂ ਬਾਅਦ ਕੀਤਾ ਗਿਆ। ਇਸ ਸਾਲ ਦੇ ਫੈਸਟੀਵਲ ਵਿੱਚ, ਸੱਤ ਆਸਟ੍ਰੇਲੀਅਨ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਦਸਤਾਵੇਜ਼ੀ ਫਿਲਮਾਂ, ਥ੍ਰਿਲਰਸ, ਆਲੋਚਨਾਤਮਕ ਫਿਲਮਾਂ ਅਤੇ ਕਾਮੇਡੀ ਫ਼ਿਲਮਾਂ ਸ਼ਾਮਲ ਹਨ।